Globe-trotting jeweler Waris Ahluwalia is taking his international tastes to Venice, where he has opened a concept shop in the lobby of the newly restored hotel Gritti Palace. The shop, called Rare, boasts an assortment of handcrafted home and apparel accessories sourced from 14 countries. Find backgammon sets by Asprey, pillows from Turkey, quilts by A.P.C., a leather tote from Tigerklo of Stockholm, and pouches by Mary Katrantzou among other treasures. The designer got candid with ELLE.com about his passion for artisan crafts and how he tracked down Rare's pieces. For those of you who unfortunately can't head to Venice (hey, we're in the same gondola as you), browse the wares available online at houseofwarisrare.com.

Globe-trotting jeweler Waris Ahluwalia is taking his international tastes to Venice, where he has opened a concept shop in the lobby of the newly restored hotel Gritti Palace. The shop, called Rare, boasts an assortment of handcrafted home and apparel accessories sourced from 14 countries. Find backgammon sets by Asprey, pillows from Turkey, quilts by A.P.C., a leather tote from Tigerklo of Stockholm, and pouches by Mary Katrantzou among other treasures. The designer got candid with ELLE.com about his passion for artisan crafts and how he tracked down Rare’s pieces.For those of you who unfortunately can’t head to Venice (hey, we’re in the same gondola as you), browse the wares available online at houseofwarisrare.com. ਨਿਊਯਾਰਕ : ਵਾਰਸ ਆਹਲੂਵਾਲੀਆ ਦੁਨੀਆਂ ਦਾ ਪਹਿਲਾ ਸਾਬਤ ਸੂਰਤ ਸਿੱਖ ਹੈ ਜਿਸ ਨੇ ਕੌਮਾਂਤਰੀ ਪੱਧਰ ‘ਤੇ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ ਵਿਚ ਸਫ਼ਲਤਾ ਦੇ ਝੰਡੇ ਬੁਲੰਦ ਕੀਤੇ ਅਤੇ ਇਸ ਦੇ ਨਾਲ ਹੀ ਇਕ ਸਫ਼ਲ ਉਦਮੀ ਤੇ ਗਹਿਣਿਆਂ ਦੇ ਡਿਜ਼ਾਇਨਰ ਵਜੋਂ ਅਪਣੀ ਵੱਖਰੀ ਪਛਾਣ ਬਣਾਈ ਹੈ। ਕੁੱਝ ਦਿਨ ਪਹਿਲਾਂ ਰੈਡੀਮੇਡ ਕਪੜੇ ਤਿਆਰ ਕਰਨ ਵਾਲੀ ਕੰਪਨੀ ‘ਗੈਪ’ ਨੇ ਜਦੋਂ ਵਾਰਸ ਆਹਲੂਵਾਲੀਆ ਨੂੰ ਅਪਣੇ ਮਾਡਲ ਵਜੋਂ ਪੇਸ਼ ਕੀਤਾ ਤਾਂ ਸਾਰੇ ਦੰਗ ਰਹਿ ਗਏ। ਕੰਪਨੀ ਵਲੋਂ ਜਾਰੀ ਕੀਤੇ ਗਏ ਇਸ਼ਤਿਹਾਰਾਂ ਵਿਚ ਇਕ ਦਸਤਾਰਧਾਰੀ ਵਿਅਕਤੀ ਦੀ ਤਸਵੀਰ ਖ਼ਰੀਦਦਾਰਾਂ ਲਈ ਵੀ ਹੈਰਾਨੀ ਦਾ ਸਬੱਬ ਸੀ। ਕਈਆਂ ਨੇ ਤਾਂ ਇਹ ਕਿਆਸੇ ਲਾਉਣੇ ਸ਼ੁਰੂ ਕਰ ਦਿਤੇ ਕਿ ਕਿਤੇ ਕੰਪਨੀ ਵਲੋਂ ਪੱਗਾਂ ਦੀ ਵਿਕਰੀ ਸ਼ੁਰੂ ਤਾਂ ਨਹੀਂ ਕਰ ਦਿਤੀ ਗਈ ਜਿਸ ਕਾਰਨ ਇਕ ਸਿੱਖ ਮਾਡਲ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਇਸ਼ਤਿਹਾਰਾਂ ਵਿਚ ਆ ਰਹੀਆਂ ਹਨ। ਪਰ ਜੋ ਵੀ ਹੋਵੇ ਸਿੱਖ ਮਾਡਲ ਪੇਸ਼ ਕਰ ਕੇ ਕੰਪਨੀ ਅਪਣੀ ਵਿਕਰੀ ਵਿਚ ਚੌਖਾ ਵਾਧਾ ਕਰਨ ਵਿਚ ਸਫ਼ਲ ਰਹੀ। 1974 ‘ਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਦਾ ਹੋਇਆ ਵਾਰਸ ਆਹਲੂਵਾਲੀਆ ਸਿਰਫ਼ ਪੰਜ ਵਰ੍ਹਿਆਂ ਦਾ ਸੀ ਜਦੋਂ ਅਪਣੇ ਮਾਪਿਆਂ ਨਾਲ ਅਮਰੀਕਾ ਆ ਗਿਆ ਅਤੇ ਪੜ੍ਹਾਈ ਪੂਰੀ ਕਰਨ ਪਿੱਛੋਂ ਮਾਡਲਿੰਗ ਸਣੇ ਅਦਾਕਾਰੀ ਵਿਚ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ। ਪਰ ਉਸ ਦੇ ਮਨ ਵਿਚ ਤਾਂ ਉਡਾਰੀਆਂ ਮਾਰਨ ਦੀ ਤਾਂਘ ਉਠ ਰਹੀ ਸੀ ਅਤੇ ਫ਼ਿਰ ਉਸ ਨੇ ਗਹਿਣਿਆਂ ਦੇ ਡਿਜ਼ਾਈਨਰ ਵਜੋਂ ਵੱਖ ਵੱਖ ਮੁਲਕਾਂ ਦੀ ਸੈਰ ਕਰਦਿਆਂ ਅਪਣੇ ਦਿਲਕਸ਼ ਡਿਜ਼ਾਈਨਾਂ ਨਾਲ ਸਭਨਾਂ ਦਾ ਮਨ ਮੋਹ ਲਿਆ। ‘ਗੈਪ’ ਦੇ ਮਾਡਲ ਵਜੋਂ ਕੰਮ ਕਰ ਰਹੇ ਵਾਰਸ ਦੀ ਜ਼ਿੰਦਗੀ ਵੰਨਗੀਆਂ ਭਰੀ ਹੈ ਅਤੇ ਉਹ ਇਸ ਗੱਲ ਦਾ ਜ਼ਿਕਰ ਕਰਨਾ ਕਦੇ ਨਹੀਂ ਭੁਲਦਾ ਕਿ ਉਸ ਨੇ ਚਾਹੇ ਕੋਈ ਪਹਿਰਾਵਾ ਕਿਉਂ ਨਾ ਪਹਿਨਿਆ ਹੋਵੇ, ਸਿਰ ‘ਤੇ ਦਸਤਾਰ ਜ਼ਰੂਰ ਸਜਾਉਂਦਾ ਹੈ। ਇਕ ਇੰਟਰਵਿਊ ਦੌਰਾਨ ਵਾਰਸ ਆਹਲੂਵਾਲੀਆ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੱਭ ਤੋਂ ਵੱਧ ‘ਦਾਲ’ ਚੰਗੀ ਲਗਦੀ ਹੈ ਅਤੇ ਉਹ ਅਪਣੀ ਮਾਤਾ ਤੋਂ ਕਈ ਵਾਰ ਦਾਲ ਬਣਾਉਣੀ ਸਿੱਖ ਚੁੱਕੇ ਹਨ ਪਰ ਅੱਜ ਤਕ ਖ਼ੁਦ ਦਾਲ ਬਣਾ ਕੇ ਨਹੀਂ ਖਾ ਸਕੇ। 2004 ਤੋਂ ਹੁਣ ਤਕ ‘ਦ ਲਾਈਫ਼ ਐਕੁਐਟਿਕ ਵਿਦ ਸਟੀਵ ਜ਼ਿਸੂ’, ‘ਦ ਐਫ਼ ਵਰਡ’, ‘ਇਨਸਾਈਡ ਮੈਨ’, ‘ਹਾਈ ਫ਼ਾਲਜ਼’, ‘ਦ ਦਾਰਜਿਲਿੰਗ ਲਿਮਟਿਡ’, ‘ਹੋਟਲ ਸ਼ੈਵੇਲੀਅਰ’, ‘ਹੈਨਰੀ ਦ ਔਟਰ’ ਅਤੇ ‘ਮਿਸਡ ਕੁਨੈਕਸ਼ਨਜ਼’ ਵਰਗੀਆਂ ਫ਼ਿਲਮਾਂ ਤੋਂ ਇਲਾਵਾ ਵਾਰਸ ਆਹਲੂਵਾਲੀਆ ਨੇ ‘ਦ ਅਨਯੂਜ਼ੁਅਲਜ਼’ ਅਤੇ ‘ਦ ਕੈਰੀਅਰ ਡਾਇਰੀਜ਼’ ਵਰਗੇ ਟੈਲੀਵਿਜ਼ਨ ਪ੍ਰੋਗਰਾਮਾਂ ਵਿਚ ਵੀ ਕੰਮ ਕੀਤਾ ਹੈ। ਵਾਰਸ ਨੂੰ ਲਿਖਣ ਦਾ ਵੀ ਸ਼ੌਕ ਹੈ ਅਤੇ ‘ਸਟਾਈਲ ਡਾਟ ਕਾਮ’ ਵੈਬਸਾਈਟ ਰਾਹੀਂ ਅਪਣਾ ਕਾਲਮ ‘ਵਾਰਸ ਐਂਡ ਲਵ’ ਵੀ ਲਿਖਦਾ ਹੈ। ਉਸ ਨੇ ਅਪਣੀ ਵੈਬਸਾਈਟ ‘ਹਾਊੂਸ ਆਫ਼ ਵਾਰਸ’ ਰਾਹੀਂ ਵਿਲੱਖਣ ਡਿਜ਼ਾਈਨ ਪੇਸ਼ ਕਰ ਕੇ ਦੁਨੀਆਂ ਭਰ ਦੇ ਹੋਟਲਾਂ ਵਿਚ ਅਪਣੀ ਕਾਰੀਗਰੀ ਦੇ ਨਮੂਨੇ ਪੇਸ਼ ਕੀਤੇ ਹਨ। ਪਿਛਲੇ ਦਿਨੀਂ ਇਟਲੀ ਦੇ ਵੈਨਿਸ ਸ਼ਹਿਰ ਵਿਚ ਵਾਰਸ ਆਹਲੂਵਾਲੀਆ ਵਲੋਂ ਤਿਆਰ ਕੀਤੇ ਡਿਜ਼ਾਈਨ ਦੇ ਆਧਾਰ ‘ਤੇ ਗ੍ਰਿਟੀ ਪੈਲੇਸ ਹੋਟਲ ਨੂੰ ਨਵਾਂ ਰੂਪ ਦਿਤਾ ਗਿਆ ਅਤੇ ਉਦਘਾਟਨੀ ਸਮਾਗਮ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਵਾਰਸ ਆਹਲੂਵਾਲੀਆ ਨੇ ਅਪਣੇ ਘਰ ਨੂੰ ਵੀ ਵਿਲੱਖਣ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਜਿਥੇ ਪ੍ਰਾਚੀਨ ਰਿਆਸਤਾਂ ਦੀ ਝਲਕ ਤੋਂ ਇਲਾਵਾ ਮੀਨਾਕਾਰੀ ਵਾਲੇ ਚਮ-ਚਮਾਉਂਦੇ ਗਹਿਣਿਆਂ ਉਪਰੋਂ ਨਜ਼ਰਾਂ ਨਹੀਂ ਹਟਦੀਆਂ। ਨਿਊਯਾਰਕ ਦੇ ਬਾਹਰਵਾਰ ਸਥਿਤ ਵਾਰਸ ਦਾ ਘਰ ਕਲਾਕਾਰੀ ਦਾ ਵਿਲੱਖਣ ਨਮੂਨਾ ਹੈ। - See more at: http://www.punjabspectrum.com/2013/11/28485#sthash.ysOQyhkX.dpuf