LT GENERAL KULDEEP BRAR ( MAIN PERSON WHICH LED THE ARMY INSIDE GOLDEN TEMPLE AND ATTACKED ON AKAL TAKHT SAHIB AND DEMOLISHED IT )



ਲੰਡਨ, 10 ਦਸੰਬਰ- ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਅਤੇ ਬੇਕਸੂਰਾਂ ਦੇ ਕਾਤਿਲ ਸੇਵਾ ਮੁਕਤ ਲੈਫਟੀਨੈੱਟ ਜਨਰਲ ਕੁਲਦੀਪ ਬਰਾੜ ‘ਤੇ ਲੰਡਨ ਵਿਖੇ 30 ਸਤੰਬਰ 2012 ਨੂੰ ਕੇਂਦਰੀ ਲੰਡਨ ਦੀ ਓਲਡ ਕਿਊਬਕ ਸਟਰੀਟ ਵਿਖੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਇਥੋਂ ਦੀ ਇਕ ਅਦਾਲਤ ਨੇ ਅੱਜ ਚਾਰ ਵਿਅਕਤੀਆਂ ਨੂੰ 49 ਸਾਲ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਹਮਲੇ ਸਮੇਂ ਉਹਨਾਂ ਦੀ ਪਤਨੀ ਮੀਨਾ ਬਰਾੜ ਵੀ ਉਨ੍ਹਾਂ ਦੇ ਨਾਲ ਸੀ। ਇਸ ਮਾਮਲੇ ‘ਚ ਅਦਾਲਤ ਨੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਜਿਹਨਾਂ ਨੂੰ ਅੱਜ ਸਜ਼ਾ ਸੁਣਾਈ ਗਈ। ਲੰਡਨ ਵਾਸੀ ਹਰਜੀਤ ਕੌਰ, ਮਨਦੀਪ ਸਿੰਘ ਸੰਧੂ, ਦਿਲਬਾਗ ਸਿੰਘ ਅਤੇ ਬਰਜਿੰਦਰ ਸਿੰਘ ਸੰਘਾ ਨੂੰ ਜਨਰਲ ਬਰਾੜ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਸਾਊਥਵਰਕ ਕਰਾਊਨ ਕੋਰਟ ਲੰਡਨ ਵਿਖੇ ਅੱਜ 12 ਵਜੇ ਦੇ ਕਰੀਬ ਸਜ਼ਾ ਸੁਣਾਈ ਗਈ। ਦੋ ਘੰਟੇ ਚੱਲੀ ਅਦਾਲਤੀ ਕਾਰਵਾਈ ਦੌਰਾਨ ਜਨਰਲ ਬਰਾੜ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਅਦਾਲਤ ਨੇ ਹਰਜੀਤ ਕੌਰ ਨੂੰ 11 ਸਾਲ, ਬਰਜਿੰਦਰ ਸਿੰਘ ਸੰਘਾ ਨੂੰ 10 ਸਾਲ 6 ਮਹੀਨੇ, ਮਨਦੀਪ ਸਿੰਘ ਸੰਧੂ ਅਤੇ ਦਿਲਬਾਗ ਸਿੰਘ ਨੂੰ 14-14 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਬਰਜਿੰਦਰ ਸਿੰਘ ਦੀ ਸਜ਼ਾ ਵਿੱਚ ਕਟੌਤੀ ਕਰਨ ਦੇ ਵੀ ਹੁਕਮ ਸੁਣਾਏ ਜਿਸ ਤਹਿਤ ਉਸ ਦੀ ਸਜ਼ਾ 8 ਸਾਲ 6 ਮਹੀਨੇ ਰਹਿ ਜਾਵੇਗੀ। ਕੇਸ ਦੀ ਸੁਣਵਾਈ ਦੌਰਾਨ ਜਨਰਲ ਬਰਾੜ ਨੇ ਵੀਡੀਓ ਕਾਨਫਰੰਸ ਰਾਹੀਂ ਸਬੂਤ ਦਿੱਤੇ ਸਨ। ਅਦਾਲਤ ਦੇ ਬਾਹਰ ਮੌਜੂਦ ਸਿੱਖਾਂ ਨੇ ਇਸ ਫੈਸਲੇ ‘ਤੇ ਨਿਰਾਸ਼ਾ ਪ੍ਰਗਟ ਕਰਦਿਆਂ ਰੋਸ ਵਜੋਂ ਨਾਅਰੇ ਬਾਜ਼ੀ ਕੀਤੀ ਅਤੇ ਕਿਹਾ ਕਿ ਇਹ ਫੈਸਲਾ ਭਾਰਤ ਦੇ ਦਬਾਅ ਹੇਠ ਕੀਤਾ ਗਿਆ ਹੈ। ਉਨ੍ਹਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ਅਤੇ ਕਿਹਾ ਕਿ ਸਿੱਖਾਂ ਨੂੰ ਕਿਧਰੇ ਵੀ ਇਨਸਾਫ ਨਹੀਂ ਮਿਲ ਰਿਹਾ।