(25 ਜੁਲਾਈ, ਜਸਬੀਰ ਸਿੰਘ ਪੱਟੀ) ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ’ਤੇ ਫਰਜ਼ੀ ਆਈਡੀ
ਬਣਾਉਣ ਦਾ ਸਿਲਸਿਲਾ ਆਮ ਹੈ, ਜਿਸ ਦੌਰਾਨ ਕਈ ਵਾਰ ਵੱਡੀਆਂ ਸ਼ਖਸੀਅਤਾਂ ਦੀ ਵੀ ਫਰਜ਼ੀ
 ਬਣਾ ਦਿੱਤੀ ਜਾਂਦੀ ਹੈ। ਇਸ ਸਿਲਸਿਲੇ ’ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ
ਗੁਰਬਚਨ ਸਿੰਘ ਜੀ ਦੀ ਵੀ ਕਿਸੇ ਨੇ ਫੇਸਬੁੱਕ ’ਤੇ ਨਕਲੀ ਆਈ. ਡੀ. ਬਣਾ ਦਿੱਤੀ ਹੈ, ਜਿਸ
ਤੋਂ ਬਾਅਦ ਜਥੇਦਾਰ ਗੁਰਬਚਨ ਸਿੰਘ ਨੇ ਇਸ ਗੱਲ ਦਾ ਸਖ਼ਤ ਵਿਰੋਧ ਕੀਤਾ ਹੈ। ਜਥੇਦਾਰ
ਗੁਰਬਚਨ ਸਿੰਘ ਦੀ ਇਸ ਨਕਲੀ ਆਈ. ਡੀ. ’ਚ ਉਨ੍ਹਾਂ ਦੇ ਜੀਵਨ ਬਾਰੇ ਲਿਖਿਆ ਗਿਆ ਹੈ ਅਤੇ
ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੁਝ ਸੰਦੇਸ਼ ਵੀ ਦਿੱਤੇ ਗਏ ਹਨ, ਜਿਨ੍ਹਾਂ ’ਤੇ
ਸੰਗਤਾਂ ਨੇ ਆਪਣੇ ਕੁਮੈਂਟ ਵੀ ਕੀਤੇ ਹਨ। ਇਸ ਦੇ ਨਾਲ ਹੀ ਜੱਥੇਦਾਰ ਸਾਹਿਬ ਦੇ ਫੋਨ ਨੰਬਰ
 ਤੱਕ ਵੀ ਇਸ ਆਈ. ਡੀ. ’ਚ ਲਿਖ ਦਿੱਤੇ ਗਏ ਹਨ। ਇਸ ਸੰਬੰਧੀ ਜੱਥੇਦਾਰ ਸਾਹਿਬ ਦਾ ਕਹਿਣਾ
ਹੈ ਕਿ ਉਨ੍ਹਾਂ ਨੇ ਕੋਈ ਵੀ ਆਈ. ਡੀ. ਨਹੀਂ ਬਣਾਈ ਅਤੇ ਉਨ੍ਹਾਂ ਦੇ ਨਾਂ ’ਤੇ ਇਹ ਆਈ.
ਡੀ. ਕੋਈ ਹੋਰ ਚਲਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਵਿਅਕਤੀ ਇਸ ਤਰ੍ਹਾਂ
 ਦੇ ਕੰਮ ਕਰ ਰਿਹਾ ਹੈ, ਉਸ ਦੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ।