- ਜਥੇਦਾਰ ਅਕਾਲ ਤਖ਼ਤ ਨੂੰ ਲਿੱਖੀ ਚਿੱਠੀ,ਅਮਿਤਾਬ ਬਚਨ ਤੇ ਇਹ ਦੋਸ਼ ਲੱਗਦਾ ਸੀ ਕਿ ਉਸ ਨੇ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆ ਨੂੰ ਭੜਕਾਉਣ ਵਿੱਚ ਕਾਫੀ ਜਿਆਦਾ ਰੋਲ ਨਿਭਾਇਆ ਸੀ ਤੇ ਉਸ ਨੇ ਇੱਕ ਬਿਆਨ ਦਾਗਿਆ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਦੇ ਖੂਨ ਦੇ ਸਿੱਟੇ ਕਾਤਲਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਹਨ।
Amitabh Bachchan writes to Sri Akal Takhat; After 27 years denies charges of instigating violence against Sikhs
ਅੰਮ੍ਰਿਤਸਰ 2- ਦਸੰਬਰ (ਰਜਿੰਦਰ ਬਾਠ): ਭਾਰਤੀ ਦੇ ਪ੍ਰਸਿੱਧ ਫਿਲਮੀ ਐਕਟਰ ਤੇ ਬਿੱਗ ਬੀ ਵਜੋਂ ਜਾਣੇ ਜਾਂਦੇ ਅਮਿਤਾਬ ਬਚਨ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਸਮਾਗਮ ਵਿੱਚ ਸ਼ਮੂਲੀਅਤ ਤੋ ਰੋਕ ਲੱਗਣ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸ ਦਾ ਪਿਛੋਕੜ ਸਿੱਖ ਧਰਮ ਨਾਲ ਜੁੜਦਾ ਹੈ ਅਤੇ ਉਸ ਨੇ ਕਦੇ ਵੀ ਸਿੱਖ ਧਰਮ ਦੇੋ ਖਿਲਾਫ ਕੋਈ ਬਿਆਨ ਨਹੀ ਦਿੱਤਾ ਅਤੇ ਨਾ ਹੀ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆ ਵਿੱਚ ਕਿਸੇ ਪ੍ਰਕਾਰ ਦੀ ਸ਼ਮੂਲੀਅਤ ਕੀਤੀ ਹੈ। ਮਹਾਂਰਾਸ਼ਟਰ ਦੇ ਧਨਾਢ ਸਿੱਖ ਤੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰੀ ਗੁਰਿੰਦਰ ਸਿੰਘ ਬਾਵਾ ਰਾਹੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਪੱਤਰ ਭੇਜ ਕੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਉਸ ਨੇ ਕਿਸੇ ਵੀ ਕਿਸਮ ਦਾ ਸਿੱਖ ਵਿਰੋਧੀ ਕੋਈ ਵੀ ਕਦੇ ਬਿਆਨ ਨਹੀ ਦਿੱਤਾ ਅਤੇ ਸਿੱਖ ਕੌਂਮ ਨਾਲ ਉਹਨਾਂ ਦੇ ਪਰਿਵਾਰ ਦੀ ਬੜੀ ਹੀ ਗੂੜ•ੀ ਸਾਂਝ ਹੈ। ਜਥੇਦਾਰ ਨੇ ਦੱਸਿਆ ਕਿ ਅਮਿਤਾਬ ਬਚਨ ਨੇ ਆਪਣੇ ਪੱਤਰ ਵਿੱਚ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆ ਕਿਹਾ ਹੈ ਕਿ ਉਸ ਦਾ ਪਿਛੋਕੜ ਸਿੱਖੀ ਨਾਲ ਜੁੜਦਾ ਹੈ ਅਤੇ ਉਸ ਦੀ ਮਾਤਾ ਤੇਜੀ ਬਚਨ ਇੱਕ ਸਿੱਖ ਪਰਿਵਾਰ ਵਿੱਚੋਂ ਸਨ ਅਤੇ ਉਹ ਸਿੱਖ ਪਰੰਪਰਾਵਾਂ ਤੇ ਮਰਿਆਦਾ ਭਲੀਭਾਂਤ ਵਾਕਫ ਹੈ।

ਉਸ ਨੇ ਕਿਹਾ ਕਿ ਉਹ ਕਦੇ ਸਿੱਖਾਂ ਦੇ ਖਿਲਾਫ ਕੋਈ ਵੀ ਬਿਆਨਬਾਜੀ ਨਹੀ ਕਰ ਸਕਦਾ ਅਤੇ ਸਿੱਖ ਕੌਮ ਤਾਂ ਉਸ ਦੇ ਪਰਿਵਾਰ ਦਾ ਇੱਕ ਹਿੱਸਾ ਹੈ। ਜਥੇਦਾਰ ਜੀ ਨੇ ਕਿਹਾ ਕਿ ਅਮਤਾਬ ਬਚਨ ਦਾ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਅਤੇ ਸਿੰਘ ਸਾਹਿਬਾਨ ਦੀ ਮੀਟਿੰਗ ਦੋਂ ਬਾਅਦ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅਮਤਾਬ ਬੱਚਨ ਨੇ ਕਿਹਾ ਕਿ ਉਹ ਵਿਰਾਸਤ-ਏ-ਖਾਲਸਾ ਸਮਾਗਮ ਵਿੱਚ ਸ਼ਾਮਲ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣਾ ਚਾਹੁੰਦਾ ਸੀ ਪਰ ਅਖਬਾਰਾਂ ਵਿੱਚ ਉਹਨਾਂ ਦੇ ਖਿਲਾਫ ਰੌਲਾ ਰੱਪਾ ਪੈਣ ਉਪਰੰਤ ਉਹ ਸ਼ਾਮਲ ਨਹੀ ਹੋ ਸਕਿਆ। ਸੂਤਰਾਂ ਮੁਤਾਬਕ ਮੁਤਾਬਕ ਅਮਿਤਾਬ ਬਚਨ ਤੇ ਇਹ ਦੋਸ਼ ਲੱਗਦਾ ਸੀ ਕਿ ਉਸ ਨੇ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆ ਨੂੰ ਭੜਕਾਉਣ ਵਿੱਚ ਕਾਫੀ ਜਿਆਦਾ ਰੋਲ ਨਿਭਾਇਆ ਸੀ ਤੇ ਉਸ ਨੇ ਇੱਕ ਬਿਆਨ ਦਾਗਿਆ ਸੀ ਕਿ ਸ੍ਰੀਮਤੀ ਇੰਦਰਾ ਗਾਂਧੀ ਦੇ ਖੂਨ ਦੇ ਸਿੱਟੇ ਕਾਤਲਾਂ ਦੇ ਘਰਾਂ ਤੱਕ ਜਾਣੇ ਚਾਹੀਦੇ ਹਨ। ਅਮਿਤਾਬ ਬਚਨ ਦੀ ਉਸ ਵੇਲੇ ਗਾਂਧੀ ਪਰਿਵਾਰ ਨਾਲ ਕਾਫੀ ਨੇੜਤਾ ਸੀ ਅਤੇ ਉਸ ਦੇ ਬਿਆਨ ਤੋਂ ਬਾਅਦ ਦੰਗੇ ਹੋਰ ਭੜਕ ਪਏ ਸਨ। ਅਮਿਤਾਬ ਬਚਨ ਦੇ ਨਾਨਾ ਸੁਜਾਨ ਸਿੰਘ ਸਿੱਖ ਸਨ ਅਤੇ ਉਹਨਾਂ ਨੇ ਕੁਝ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਵੀ ਕੀਤੀ ਸੀ। ਅਮਤਾਬ ਬਚਨ ਨੇ ਆਪਣੇ ਪੱਤਰ ਵਿੱਚ ਤਰਲਾ ਲੈਦਿਆ ਕਿਹਾ ਕਿ ਉਸ ਦਾ ਕੋਈ ਕਸੂਰ ਨਹੀ ਹੈ ਅਤੇ ਜੇਕਰ ਅਕਾਲ ਤਖਤ ਉਹਨਾਂ ਨੂੰ ਬੁਲਾਉਦਾ ਹੈ ਤਾਂ ਉਹ ਅਕਾਲ ਤਖਤ ਤੇ ਆਉਣ ਲਈ ਵੀ ਤਿਆਰ ਹੈ ਜਦ ਕਿ ਕਿਸੇ ਵੀ ਗੈਰ ਸਿੱਖ ਨੂੰ ਅਕਾਲ ਤਖਤ ਤੇ ਬੁਲਾਉਣ ਦੀ ਕੋਈ ਪਰੰਪਰਾ ਨਹੀ ਰਹੀ ਹੈ। ਜਥੇਦਾਰ ਜੀ ਕੋਲੋ ਜਦੋਂ ਪੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਕਿਹੜੀ ਸੇਵਾ ਬਦਲੇ ਦਿੱਤਾ ਜਾ ਰਿਹਾ ਹੈ ਤਾਂ ਜਥੇਦਾਰ ਜੀ ਨੇ ਕਿਹਾ ਕਿ ਸ੍ਰੀ ਬਾਦਲ ਦੀਆ ਪੰਥ ਪ੍ਰਤੀ ਕਈ ਪਰਕਾਰ ਦੀਆ ਸੇਵਾਵਾਂ ਹਨ ਪਰ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਹ ਮੁੱਦਾ ਨਹੀ ਹੈ। ਉਹਨਾਂ ਕਿਹਾ ਕਿ ਸ੍ਰੀ ਬਾਦਲ ਨੇ ਕਈ ਸਦੀਆ ਤੋਂ ਲਟਕਦੀਆ ਆ ਰਹੀਆ ਸ਼ਹੀਦੀ ਯਾਦਗਾਰ ਬਣਾ ਕੇ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ 1984 ਦੋੇ ਸਾਕਾ ਨੀਲਾ ਤਾਰਾ ਸਮੇਂ ਸ਼ਹੀਦ ਹੋਏ ਵਿਅਕਤੀਆ ਦੀ ਯਾਦਗਾਰ ਵੀ ਬਹੁਤ ਜਲਦੀ ਸ਼ੁਰੂ ਕੀਤੀ ਜਾਵੇਗੀ। ਉਹਨਾਂ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਜੇਲਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਉਹਨਾਂ ਦੇ ਮੁੜ ਵਸ਼ੇਬੇ ਦਾ ਵੀ ਪ੍ਰਬੰਧ ਕੀਤਾ ਜਾਵੇ।
Amritsar (December 02- 2011): Indian Film Industry's star Amitabh Bachchan is accused for instigating violence against the Sikhs by raising anti-Sikh slogans on Government Television (Door Darshan) in November 1984 after the assassination of Indian Prime Minister 1984, while he was attending Indira's funeral. Such accusations were levelled against him since last 27 years, but now he is facing a criminal complaint in Australia under Universal Jurisdiction laws.
Now, Amitabh Bachchan has written a letter to the highest Sikh body, claiming that he had not said anything against the Sikhs during the 1984 violence. This letter has come after he was barred by Sri Akal Takhat Sahib, Highest Temporal seat of Sikhs, from attending the inauguration of Khalsa Heritage Project, due to strong opposition from many Sikh circles. He was invited to attend the function by Punjab Government.
Amitabh Bachchan (69), who was very close to Gandhi family, in his letter, claimed that he never uttered any wrong words against the Sikhs during the 1984 violence and was not involved in any anti-Sikh activity. The actor has taken a plea that his mother Teji Bachchan was from a Sikh family and so he and his family were fully aware of the Sikh tenets and customs.
"Confirming the receipt of the letter, Akal Takht Jathedar Gyani Gurbachan Singh said that it will be discussed during next meet of five Sikh head priests and the next course of action will be decided later", reports DNA India.
"Takht had issued directions to Punjab Chief Minister Parkash Singh Badal and SGPC President Avtar Singh Makkar that Bachchan shouldn't be the part of the inaugural function", DNA report adds.
Earlier, many Sikh organisations including Sikhs for Justice, Dal Khalsa, AISSF and Sikh Students Federation had also taken a tough stand against the Punjab government for inviting film-stars for the inauguration of the complex.