Posted by
Jugraj Singh Randhawa
ਸਿਖ ਅਤੇ ਹਿੰਦੁਸਤਾਨ
ਕੀ ਸਿਖਾਂ ਦਾ ਭਵਿਖ ਹਿੰਦੁਸਤਾਨ ਵਿਚ ਸੁਰਖਿਅਤ ਹੈ ?
ਵੱਲੋਂ :--ਅਜਮੇਰ ਸਿੰਘ ਰੰਧਾਵਾ !!
ਜਦੋਂ ਦਾ ਹਿੰਦੁਸਤਾਨ ਅਜਾਦ ਹੋਇਆ ਹੈ, ਸਿਖਾਂ ਨਾਲ ਧੱਕਾ ਹੀ ਕੀਤਾ ਵਕਤ ਦੀਆਂ ਸਰਕਾਰਾਂ ਨੇ ! ਸਬ ਤੋਂ ਪਹਿਲਾਂ ਤਾਂ ਦੇਸ ਅਜਾਦ ਹੁੰਦੇ ਹੀ ਜੋ ਸੰਵਿਧਾਨ ਕਮੇਟੀ ਬਣੀ ਸੀ ਓਸ ਕਮੇਟੀ ਦੇ ਸ਼ਰਾਰਤੀ ਮੇਮਬਰਾਂ ਨੇ ਸਿਖਾਂ ਨੂ ਆਪਣੀ ਕੋਝੀਆਂ ਚਾਲਾਂ ਨਾਲ ਕੇਸਾਧਾਰੀ ਹਿੰਦੂ ਲਿਖਤਾ ਤੇ ਸਾਨੂ ਜਬਰਦਸਤੀ ਹੀ ਹਿੰਦੂ ਕਰਾਰ ਦੇ ਦਿੱਤਾ ਗਿਆ !! ਫੇਰ ਅਕਤੂਬਰ 1947 ਵਿਚ, ਗੋਪੀ ਚੰਦ ਭਾਰਗਵ , ਹਿੰਦੂ ਮੁਖ ਮੰਤਰੀ ਪੰਜਾਬ ਨੇ ਇਕ ਸਰਕਾਰੀ ਹੁਕਮ ਜਾਰੀ ਕੀਤਾ ਕਿ ਸਿਖ ਕੌਮ ਇਕ ਜਰਾਯਮ -ਪੇਸ਼ਾ ਕੌਮ ਹੈ, ਤੇ ਇਹਨਾ ਨਾਲ ਸਖਤੀ ਨਾਲ ਨਿਪਟਿਆ ਜਾਵੇ ! ਅਗੋਂ ਹੀ ਇਹਨਾ ਸਿਖਾਂ ਦੀ ਵੱਡੀ ਗਿਣਤੀ ਓਹਨਾ ਸਿਖਾਂ ਦੀ ਸੀ ਜੋ ਆਪਣੇ ਘਰ-ਬਾਰ ਛਡ ਕੇ, ਆਪਣੇ ਹੀ ਮੁਲਕ ਵਿਚ ਬਿਗਾਨੇ ਤੇ ਰਿਫੁਜੀ ਬਣ ਗਏ ਸੀ ! ਇਹ ਸਰਕਾਰੀ ਹੁਕਮ ਇਹਨਾ ਤਿੰਨਾ ਲੂਚਿਆਂ , ਪਰਧਾਨ ਮੰਤਰੀ ਨਹਿਰੂ , ਗ੍ਰਿਹ ਮੰਤਰੀ ਪਟੇਲ ਤੇ ਪੰਜਾਬ ਦੇ ਗਵਰਨਰ ਚੰਦੁ ਲਾਲ ਚਤੁਰਵੇਦੀ ਦੀ ਰਜਾਮੰਦੀ ਤੇ ਸਲਾਹ ਨਾਲ ਜਾਰੀ ਕੀਤਾ ਗਿਆ ਸੀ ! ਸਰਦਾਰ ਕਪੂਰ ਸਿੰਘ ਜੀ ਓਸ ਵੇਲੇ ਕਾਂਗੜਾ ਵਿਚ ਡੀ ਸੀ ਲਗੈ ਹੋਏ ਸੀ, (ਇਕ ਹੋ਼ਰ ਸਿਖ ਡੀ ਸੀ ਗੁੜਗਾਵਾਂ ਵਿਚ ਸੀ), ਓਹਨਾ ਨੇ ਏਸ ਸਰਕਾਰੀ ਹੁਕਮ ਤੇ ਉਂਗਲ ਚੁਕੀ , ਇਤਰਾਜ ਕੀਤਾ ਤੇ ਇਹ ਸਿਖ ਵਿਰੋਧੀ ਹੁਕਮ ਮੰਨਣ ਤੋ ਇਨਕਾਰ ਕਰ ਦਿੱਤਾ, ਜਿਸ ਕਰਕੇ ਓਹਨਾ ਨੂ 13-14 ਅਪ੍ਰੈਲ ਦੀ ਰਾਤ ਨੂ , ਜਦੋਂ ਓਹ ਛੁੱਟੀ ਤੇ ਸੀ, ਨੌਕਰੀ ਤੋ ਬਰਖਾਸਤ ਕਰ ਦਿੱਤਾ ਜਦੋਂ ਕਿ ਭਾਰਤ ਸਰਕਾਰ ਕੋਲ ਕੋਈ ਤਾਕਤ ਨਹੀਂ ਸੀ ਕਿ ਕਿਸੇ ਆਈ ਸੀ ਐੱਸ ਅਫਸਰ ਨੂ ਸਰਕਾਰੀ ਨੌਕਰੀ ਤੋਂ ਕੱਡ ਸਕਦੀ ! ਸਰਦਾਰ ਕਪੂਰ ਸਿੰਘ ਜੀ ਨੂ ਓਹਨਾ ਦੀ ਹੁਕਮ-ਅਦੂਲੀ ਦੀ ਇਹ ਸਜਾ ਭਾਰਤ ਸਰਕਾਰ ਨੇ ਦਿੱਤੀ ! ਸਿਖ ਹੋਣਾ ਤੇ ਸਿਖੀ ਦੀ ਹਿਫਾਜ਼ਤ ਕਰਨੀ, ਇਹ ਓਹਨਾ ਦਾ ਬੜਾ ਵੱਡਾ ਜੁਰਮ ਸੀ !!ਮੇਰੀ ਨਜ਼ਰ ਵਿਚ ਦੋ ਵੱਡੀਆਂ ਮੁਖ ਵਜਹ , ਤੇ ਨਾਲ ਹੀ ਅਜਾਦੀ ਤੋਂ ਨਹਿਰੂ ਦਾ ਸਿਖਾਂ ਨੂ ਧੋਖਾ ਦੇਣਾ , ਜੋ ਸਿਖਾਂ ਨੇ ਭਾਰਤੀ ਹਕੁਮਤ ਦੇ ਦਾਯਰੇ ਅੰਦਰ ਹੀ ਆਪਣਾ ਇਕ ਸੁਤੰਤਰ ਸਿਖ ਸੂਬਾ / ਰਾਜ ਮੰਗਿਆ ਸੀ, (ਇਹ ਦੇਸ ਨੂ ਤੋੜਨ ਲਈ ਨਹੀਂ ਸਗੋਂ ਹੋ਼ਰ ਮਜਬੂਤੀ ਦੇਣ ਲਈ ਸੀ) ! ਅਸੀਂ ਅਜ ਵੀ ਏਸ ਮੰਗ ਦੀ ਹਿਮਾਇਤ ਕਰਦੇ ਹਾਂ ! ਜੇਕਰ ਹਿੰਦੁਸਤਾਨ ਵਿਚ ਤਮਿਲਨਾਡੂ ਬਣ ਸਕਦਾ ਹੈ - ਜਿਸ ਦਾ ਮਤਲਬ ਤਮਿਲ ਦੇਸ ਹੈ ਤਾਂ ਸਿਖ ਦੇਸ ਕਿਓਂ ਨਹੀਂ ਬਣ ਸਕਦਾ ਪਰ ਸਿਖ ਹਿੰਦੂ ਨਹੀਂ, ਇਸ ਲਈ ਇਹ ਮੰਗ ਨਹੀਂ ਮੰਨੀ ਗਈ ! ਇਕੋ ਮੁਲਕ ਵਿਚ ਦੋ ਕਨੂਨ ਚਲਦੇ ! ਕਿਓਂ ਨਹੀਂ ਪੰਜਾਬ ਦਾ ਨਾ ਵੀ ਸਿਖ ਰਾਜ ਰਖਿਆ ਜਾਂਦਾ, ਆਨੰਦਪੁਰ ਸਾਹਿਬ ਦਾ ਮਤਾ ਵੀ ਇਹੋ ਕਹਿੰਦਾ ਹੈ ਤੇ ਅਸੀਂ ਵੀ ਇਸ ਦੀ ਹਿਮਾਇਤ ਕਰਦੇ ਹਾਂ !!ਇਸ ਤੋ ਪਹਿਲਾਂ 1929 ਵਿਚ ਕਾਂਗਰਸ ਦੇ ਲਾਹੌਰ ਸੇਸ਼ਨ ਵਿਚ ਇਕ ਮਤਾ ਪਾਸ ਕੀਤਾ ਗਿਆ ਸੀ, ” ਕਿ ਕਾਂਗਰਸ ਪਾਰਟੀ ਸਿਖਾਂ ਨੂ ਇਹ ਭਰੋਸਾ ਦੇਂਦੀ ਹੈ ਕਿ ਅਜਾਦ ਹਿੰਦੁਸਤਾਨ ਵਿਚ ਕੋਈ ਵੀ ਅਜਿਹਾ ਕਾਨੂਨ ਨਹੀਂ ਬਣਾਇਆ ਜਾਏਗਾ ਜੋ ਸਿਖ ਕੌਮ ਨੂ ਮੰਜੂਰ ਨਾ ਹੋਵੇ !! ਭਾਰਤ ਦੀ ਅਜਾਦੀ ਤੋ ਪਹਿਲਾਂ ਸਿਖਾਂ ਦਾ ਯਕੀਨ ਜਿਤਣ ਲਈ ਮਹਾਤਮਾ ਗਾਂਧੀ ਨੇ ਗੁਰਦਵਾਰਾ ਸੀਸਗੰਜ ਵਿਖੇ, ਸਾਰੀ ਸੰਗਤ ਵਿਚ ਇਹ ਐਲਾਨ ਕੀਤਾ ਕਿ , ”ਮੇਰੇ ਸਿਖ ਵੀਰੋ ਮੇਰੀ ਬੇਨਤੀ ਹੈ ਕਿ ਮੇਰੇ ਉਤੇ, ਅਤੇ, ਕਾਂਗਰਸ ਨੇ ਜੋ ਮਤਾ ਪਾਸ ਕੀਤਾ ਹੈ, ਭਰੋਸਾ ਕਰੋ. ਅਸੀਂ ਤੁਹਾਡੀ ਕੌਮ ਨਾਲ ਤਾ ਕੀ ਧੋਖਾ ਕਰਨਾ, ਅਸੀਂ ਕਿਸੇ ਇਕ ਨਾਲ ਵੀ ਅਜੇਹਾ ਧੋਖਾ ਨਹੀਂ ਕਰਾਂਗੇ ! ਜੇਕਰ ਕਾਂਗਰਸ ਨੇ ਕਦੀ ਅਜਿਹਾ ਕੀਤਾ, ਮੈਨੂ ਸਚ ਜਾਣਿਓ , ਇਹ ਆਪਣੀ ਬਰਬਾਦੀ ਦੀ ਆਪ ਜਿਮੇਵਾਰ ਹੋਵੇਗੀ ! ਮੇਰੀ ਤੁਹਾਨੂ ਹਥ ਜੋੜ ਕੇ ਬੇਨਤੀ ਹੈ ਕਿ ਆਪਣੇ ਮਨ ਵਿਚੋਂ ਏਸ ਸ਼ਕ਼ ਤੇ ਮੈਲ ਨੂ ਕੱਡ ਦਿਓ ! ਮੈਂ ਪਰਮਾਤਮਾ ਦੀ ਹਜੂਰੀ ਵਿਚ ਇਹ ਵਾਅਦਾ ਕਰਦਾ ਹਾਂ, ਤੁਹਾਡੇ ਨਾਲ ਕੀਤਾ ਇਹ ਵਾਅਦਾ, ਜੋ ਕਿ ਮੈਂ ਤੇ ਕਾਂਗਰਸ ਪਾਰਟੀ, ਦੋਵੇਂ ਹੀ ਹਰ ਕੀਮਤ ਤੇ ਪੂਰਾ ਕਰਾਂਗੇ ! ਮੇਰਾ ਮਨਣਾ ਹੈ ਕਿ ਕਾਂਗਰਸ ਦਾ ਅਹਿੰਸਾ ਵਿਚ ਵਿਸ੍ਵਾਸ ਏਸ ਭਰੋਸੇ ਨੂ ਪੂਰਾ ਕਰਨ ਦੀ ਗਰੰਟੀ ਦਿੰਦਾ ਹੈ. ਏਸ ਤੋਂ ਹਟਵੇਂ ਹੋ ਕੇ ਮੈਂ ਇਹ ਵੀ ਕਹਨਾ ਹਾਂ ਕਿ ਸਿਖ ਇਕ ਬਹਾਦਰ ਕੌਮ ਹੈ ਤੇ ਜੇ ਕਾਂਗਰਸ ਨੇ ਕਦੀ ਕੋਈ ਵਾਅਦਾ ਖਿਲਾਫੀ ਕੀਤੀ ਤਾ ਸਿਖ ਆਪਣੀ ਕਿਰਪਾਨ ਦਾ ਇਸਤੇਮਾਲ ਕਰਕੇ ਢੁਕਵਾਂ ਜਵਾਬ ਦੇਣਗੇ !! ਇਹਦੇ ਨਾਲ ਮਿਲਦੇ ਲਫਜਾਂ ਦਾ ਇਸਤੇਮਾਲ ਕਰਦੀਆਂ ਨਹਿਰੂ ਨੇ ਕਲਕੱਤੇ ਵਿਚ 1946 ਦੇ ਸੰਮੇਲਨ ਵਿਚ ਕਿਹਾ ਸੀ, ” ਪੰਜਾਬੀਆਂ ਦੀ ਬਹਾਦਰ ਕੌਮ ਬੜਾ ਮਹਤਵ ਰਖਦੀ ਹੈ. ਮੇਰੇ ਖਿਆਲ ਵਿਚ, ਸਾਡੇ ਵਿਚੋਂ ਕਿਸੇ ਨੂ ਵੀ ਕੋਈ ਇਤਰਾਜ ਨਹੀਂ ਕਰਨਾ ਚਾਹੀਦਾ ਕਿ ਅਜਾਦੀ ਤੋਂ ਬਾਅਦ, ਇਹਨਾ ਲਈ ਇਕ ਰਾਖਵਾਂ ਖੇਤਰ, ਹਿੰਦੁਸਤਾਨ ਦੇ ਉੱਤਰ-ਪਛਮੀ ਇਲਾਕੇ ਵਿਚ ਸੁਰਖਿਅਤ ਹੋਣਾ ਚਾਹੀਦਾ ਜਿਥੇ ਇਹ ਵੀ ਆਪਣੀ ਅਜਾਦੀ ਦਾ ਨਿਘ ਮਾਣ ਸਕਣ” !ਪਾਕਿਸਤਾਨ ਨੇ ਸਿਖਾਂ ਨੂ ਹਕੂਮਤ ਵਿਚ ਹਿਸੇਦਾਰੀ ਲਈ ਕਿਹਾ ਸੀ ਕਿ ਜੇਕਰ ਸਿਖ ਪਾਕਿਸਤਾਨ ਨਾਲ ਰਲ ਜਾਣ ਤਾਂ ਮੁਸਲਮਾਨ ਤੇ ਸਿਖਾਂ ਵਿਚ 60%-40% ਦੀ ਵੰਡ ਫਿਕ੍ਸ ਕਰ ਦਿੱਤੀ ਜਾਵੇਗੀ ! ਹਰ ਨੌਕਰੀ ਵਿਚ, ਪਾਰਲੀਆਮੇਟ ਵਿਚ ਤੇ ਸਰਕਾਰ ਦੇ ਹਰ ਅਦਾਰੇ ਵਿਚ ! ਜਿੰਨਾਹ ਨੇ ਬਲਦੇਵ ਸਿੰਘ ਜੀ ਨੂ ਜਦੋਂ ਲੰਦਨ ਵਿਚ ਕਿਹਾ ਤਾ ਬਲਦੇਵ ਸਿੰਘ ਹੁਰਾਂ ਨੇ ਝਟ ਇਹ ਗਲ ਸਾਮੀ ਵੇਲੇ ਨਹਿਰੂ ਨੂ ਜਾ ਦੱਸੀ ! ਅਗਲੇ ਹੀ ਦਿਨ ਸਬ ਤੋਂ ਪਹਿਲਾ ਕੰਮ ਨਹਿਰੂ ਨੇ ਇਹ ਕੀਤਾ ਕਿ ਪਹਿਲੇ ਜਹਾਜ ਤੋਂ ਓਹ ਬਲਦੇਵ ਸਿੰਘ ਨੂ ਲੈ ਕੇ ਓਹ ਹਿੰਦੁਸਤਾਨ ਪਰਤ ਆਇਆ ਕਿ ਕਿਧਰੇ ਸਿਖ, ਜਿੰਨਾਹ ਦੀ ਗੱਲਾਂ ਵਿਚ ਨਾ ਆ ਜਾਨ !! ਇਧਰ ਹਿੰਦੁਸਤਾਨ ਵਿਚ ਸਿਖਾਂ ਨੂ ਅਜਾਦੀ ਦਾ ਇਨਾਮ ਤਾਂ ਪਟੇਲ ਹੁਰਾਂ ਨੇ ਝਟ ਹੀ ਦੇ ਦਿੱਤਾ ਸੀ. ਅਜਾਦੀ ਤੋਂ ਪਹਿਲਾਂ ਭਾਰਤੀ-ਬ੍ਰਿਟਿਸ਼ ਫੌਜ਼ ਵਿਚ ਸਿਖਾਂ ਦੀ ਮਿਆਰ ੩੦% ਸੀ ਅਤੇ ਜੋ ਇਕ ਤਾਕ਼ਤਵਰ ਹਿੱਸਾ ਸੀ- ਤਕਰੀਬਨ ਦਸ ਲਖ ਸਿਖ ੧੯੪੫ ਵਿਚ ਫੌਜ਼ ਵਿਚ ਸੀ ! ਇਸ ਫੌਜ਼ ਦੀ ਮਿਆਰ ਵਿਚ ੩੫% ਮੁਸਲਮਾਨ, ਜੋ ਕੀ ਬ੍ਲੂਚ, ਪਠਾਨ ਅਤੇ ਪੰਜਾਬੀ ਮੁਸਲਮਾਨਾ ਦੀ ਕੁਲ ਮਿਆਰ ਸੀ, ੩੫ % ਹਿੰਦੂ ਸੀ ਅਤੇ ੩੦ % ਹੀ ਸਿਖ ਸੀ ! ਪਾਕਿਸਤਾਨ ਬਨਣ ਤੋ ਬਾਅਦ ਮੁਸਲਮਾਨ ਪਾਕਿਸਤਾਨ ਦੀ ਫੌਜ਼ ਵਿਚ ਚਲੇ ਗਏ ਤੇ ਫਿਰ ਕਰੀਬਨ ੪੦-੪੫ % ਸਿਖ ਅਜਾਦ ਭਾਰਤ ਦੀ ਫੌਜ਼ ਦਾ ਹਿੱਸਾ ਸੀ ੧੯੪੭ ਵਿਚ !
ਭਾਰਤ ਦੇ ਕਾਂਗਰਸੀ ਹੁਕਮਰਾਨਾ ਨੂ ਇਹ ਰਾਸ ਨਹੀਂ ਆਯਾ ਅਤੇ ਨਹਿਰੂ, ਪਟੇਲ ਨੇ ਇਹ ਮਿਆਰ ਘਟਾ ਕੇ ੧ % ਯਾ ੧.੫ % ਕਰ ਦਿੱਤੀ ! ਦੇਸ ਨੂ ਅਜਾਦੀ ਮਿਲਣ ਤੋਂ ਬਾਅਦ ਜਦੋਂ ਸਿਖਾਂ ਨੇ ਨਹਿਰੂ ਨੂ ਮਿਲ ਕੇ ਓਸ ਕੰਜਰ ਨੂ, ਓਹਦੇ ਕੀਤੇ ਵਾਅਦੇ ਚੇਤੇ ਕਰਾਏ ਤਾਂ ਓਸ ਕਸ਼ਮੀਰੀ ਪੰਡਤ ਨੇ ਇਹ ਜਵਾਬ ਦਿੱਤਾ ਕੀ, ”ਹੁਣ ਹਾਲਾਤ ਬਦਲ ਗਏ ਨੇ ਤੇ ਓਹ ਹੁਣ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦਾ” !! ਇਹ ਸੀ ਓਸ ਕੰਜਰ ਧੋਖੇਬਾਜ਼ ਪੰਡਤ ਦਾ ਜਵਾਬ !
ਅਸੀਂ ਜਿੰਨੀ ਮਰਜੀ ਵਧ ਕੁਰਬਾਨੀ ਦਿੱਤੀ ਹੋਵੇ ਪਰ ਪਰਜਾਤੰਤਰ ਦੇ ਨਾ ਤੇ, ਇਹ ਕੰਜਰ ਹਿੰਦੂ ਹੀ ਰਾਜ ਕਰਣਗੇ ਕਿਓਂਕਿ ਇਹਨਾ ਦੀ ਬਹੁ ਗਿਣਤੀ ਹੈ, ਜੇ ਅਸੀਂ ਇਹਨਾ ਨਾਲ ਕਿਸੇ ਸਮਝੌਤੇ ਤੇ ਨਾ ਪੁਜੇ ਤਾਂ ਏਹਨਾ ਹੀ ਰਾਜ ਕਰਨਾ, ਅਸੀਂ ਇਹਨਾ ਹਿੰਦੁਆਂ ਦੇ ਗੁਲਾਮ ਬਣ ਕੇ ਹੀ ਰਹਨਾ !!ਹੁਣ ਤਾ ਹਿੰਦੁਸਤਾਨ ਵਿਚ ਮੁਸਲਮਾਨ ਵੀ ਚੋਖੀ ਮਿਯਾਰ ਵਿਚ ਹੋ ਗਏ ਨੇ, ਤੇ ਸਰਕਾਰ ਵੋਟਾਂ ਲਈ ਇਹਨਾ ਦੇ ਹਥ ਜੋੜਦੀ ਹੈ ਪਰ ਸਿਖ ਅਜੇ ਓਸ ਥਾਂ ਤੇ ਨਹੀਂ ਪੁਜੇ, ਏਸ ਲਈ ਇਹ ਕੋਈ ਨਾ ਕੋਈ ਪ੍ਰੋਪੇਗੇੰਡਾ ਕਰਦੇ ਰਹਿੰਦੇ ਸਿਖਾਂ ਦੇ ਖਿਲਾਫ਼, ਤੇ ਬਥੇਰੇ ਸਿਖ ਇਹਨਾ ਦੇ ਹਥ-ਠੋਕੇ ਵੀ ਬਣੇ ਹੋਏ ਨੇ ! ਬਾਦਲ ਤੇ ਸਰਨੇ ਨੂ ਹੀ ਵੇਖ ਲਵੋ, ਕਿਨਾ ਗੰਦ ਪਾਇਆ ਇਹਨਾ ਨੇ !!84 ਦੇ ਨਸਲਕੁਸੀ ਦੇ ਸ਼ਿਕਾਰ ਸਿਖ ਪਰਵਾਰਾਂ ਨੂ ਅਜੇ ਤਕ ਕੋਈ ਨਿਆ ਨਹੀਂ ਮਿਲਿਆ, ਕਿਸੇ ਨ ਕਿਸੇ ਬਹਾਨੇ ਟਾਲਦੇ ਹੀ ਰਹਿੰਦੇ ਨੇ, ਸਿਖ ਬੀਬੀਆਂ ਦੀ ਬੇਪਤੀ ਹੋਈ, ਕਈਆਂ ਨਾਲ ਜਬਰਦਸਤੀ ਵੀ ਕੀਤੀ ਗਈ, ਗੁੰਡਾ – ਗਰਦੀ ਦਾ ਨੰਗਾ ਨਾਚ ਹੋਇਆ, ਬਚਿਆਂ ਨੂ ਵੀ ਨਹੀ ਬਖਸਿਆ ਗਿਆ, ਸਿਖ ਵੀਰਾਂ ਨੂ ਗਲ ਵਿਚ ਬਲਦੇ ਟਾਇਰ ਪਾਕੇ ਸਾੜ ਦਿੱਤਾ ਗਿਆ ! ਅਜੇ ਵੀ ਇਹ ਹਿੰਦੂ ਸਾਡੇ ਵਿਰਸੇ ਨੂ ਖਤਮ ਕਰਨ ਲਈ ਕੋਝੀਆਂ ਚਾਲਾਂ ਪਏ ਖੇਡਦੇ ਨੇ, ਅਤੇ ਸਿਖਾਂ ਨੂ ਹਿੰਦੂ ਗਦਰਾਉਣ ਵਿਚ ਪੂਰਾ ਜੋਰ ਲਾਓੰਦੇ ਪਏ ਨੇ !!ਇੰਦਿਰਾ ਦੇ ਮਰਣ ਤੋਂ ਬਾਅਦ 4000 ਸਿਖ (10,000 ਗੈਰ ਸਰਕਾਰੀ ਪਧਰ ਤੇ) ਇਸ ਘੱਲੂਘਾਰੇ ਵਿਚ ਸ਼ਹੀਦ ਹੋਇਆ ! ਓਹਨਾ ਦੇ ਘਰ–ਬਾਰ ਫੂਕ ਦਿੱਤੇ ਗਏ, ਗੱਡੀਆਂ ਨੂ ਅੱਗ ਲਾ ਦਿੱਤੀ ਗਈ ! ਦੁਧ -ਚੁੰਗਦੇ ਬੱਚੇ ਵੀ ਇਸ ਜਾਲਮ ਕੌਮ ਨੇ ਨਹੀਂ ਸੀ ਛੱਡੇ ! ਇਕ 6 ਮਹੀਨੇ ਦੀ ਬੱਚੀ ਦੇ ਪਿੰਡੇ ਤੇ ਖੰਡ ਮਲ ਕੇ ਕੀੜੀਆਂ ਵਾਲੀ ਥਾਂ ਤੇ ਰਖ ਦਿੱਤਾ ਗਿਆ ਤੇ ਜਦੋਂ ਓਸ੍ਨੁ ਕੀੜੀਆਂ ਲੜੀਆਂ ਤੇ ਓਹ ਕੁਰਲਾਈ ਤਾ ਇਹ ਕਮੀਨੇ ਹਸਦੇ ਸੀ !! ਹੁਣ ਤੁਸੀਂ ਦੱਸੋ ਅਸੀਂ ਕਿਵੇਂ ਭੁਲ ਜਾਈਏ 84 ਨੂ ਤੇ ਕਿਵੇਂ ਭੁਲ ਜਾਈਏ ਆਪਣੇ ਵੀਰਾਂ ਤੇ ਭੈਣਾ ਨਾਲ ਹੋਏ ਜੁਲਮ ਨੂ ?
ਸਿਖਾਂ ਦਾ ਇਕ ਹਤਿਆਰਾ ਲਲਿਤ ਮਾਕਨ, ਜਿਸਨੁ ਸਿੰਘਾਂ ਗੱਡੀ ਚਾੜਤਾ ! ਪਿਛਲੇ 25 ਸਾਲਾਂ ਤੋ ਕੋਈ ਇਨਸਾਫ਼ ਹੀ ਨਹੀਂ ਮਿਲਿਆ ! ਭਾਰਤੀ ਨਿਆਯਕ ਵਿਵਸਥਾ ਸਰਕਾਰ ਤੇ ਮੰਤਰੀਆਂ ਦੇ ਕਹਿਣ ਤੇ ਚਲਦੀ ਹੈ, ਇਥੇ ਇਨਸਾਫ਼ ਨਾ ਮਿਲਿਆ ਹੈ ਤੇ ਨਾ ਹੀ ਮਿਲੇਗਾ ! ਭਾਈ ਸਤਵੰਤ ਸਿੰਘ ਜੀ ਨੂ ਇੰਦਰਾ ਮਾਰਨ ਦੇ ਇਲਜਾਮ ਵਿਚ ਇਕ ਸਾਲ ਵਿਚ ਹੀ ਸਜਾ ਸੁਣਾ ਦਿੱਤੀ ਗਈ ਤੇ ਸ਼ਹੀਦ ਵੀ ਕਰ ਦਿੱਤਾ ਗਿਆ, ਪਰ 84 ਦੇ ਕਿਸੇ ਵੱਡੇ ਦੋਖੀ ਨੂ ਅਜੇ ਤਕ ਕੋਈ ਸਜਾ ਨਹੀਂ ਸੁਣਾਈ ਗਈ ਕਿਓਂਕਿ ਜਜਾਂ ਨੂ ਹੁਕਮ ਹੀ ਨਹੀਂ ਇਨਸਾਫ਼ ਕਰਨ ਦਾ ਤੇ ਏਵੇੰ ਹੀ ਡਰਾਮੇ ਕਰੀ ਜਾਂਦੇ ਇਨਸਾਫ਼ ਦੇ ਨਾ ਤੇ ! ਇਹ ਹੈ ਅਸਲੀ ਸ਼ਕਲ ਭਾਰਤੀ ਕਚੇਹਰੀਆਂ ਦੀ !!
This entry was posted on October 4, 2009 at 12:14 pm, and is filed under
sikism
. Follow any responses to this post through
RSS. You can
leave a response, or trackback from your own site.
Post a Comment