੧੯੭੫-੭੮ ਦਾ ਸਾਲ ਤੇ ਇਕ ਨੂਰਾਨੀ ਅਤੇ ਲਾਸ਼ਾਨੀ ਜੋਤ ਪੰਜਾਬ ਦੀ ਧਰਤੀ ਤੇ ਪਰਗਟ ਹੋਈ ..... ਇਹ ਜੋਤ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੇ ਰੂਪ ਵਿਚ ਪਰਗਟ ਹੋਈ ! ਓੰਜ ਤਾ ਇਹ ਪਹਿਲੋਂ ਹੀ ਦਮਦਮੀ ਟਕਸਾਲ ਦੇ ਮੁਖੀ ਥਾਪੇ ਗਏ ਸੀ ਪਰ (ਇਹਨਾ ਨੂ ਇੰਦਿਰਾ ਗਾਂਧੀ ਅਕਾਲੀਆਂ ਨੂ ਠੱਲ ਪਾਓਣ ਲਈ ਲਿਆਈ ਸੀ) ਛੇਤੀ ਹੀ ਸੰਤ ਜੀ ਦਿੱਲੀ ਸਰਕਾਰ ਦੀਆਂ ਸਿਖਾਂ ਨੂ ਖਤਮ ਕਰਨ ਦੀ ਚਲਾਕੀਆਂ ਅਤੇ ਕੋਝੀਆਂ ਸਿਖ ਮਾਰੂ ਸਕੀਮਾ ਨੂ ਸਮਝ ਗਏ ਤੇ ਓਹਨਾ ਇਹ ਵੀ ਜਾਣ ਲਿਆ ਕੀ ਦਿੱਲੀ ਦੀ ਕੇਂਦਰ ਸਰਕਾਰ ਸਿਖਾਂ ਚ ਵੰਡ ਪਾ ਕੇ ਪੰਜਾਬ ਦੇ ਰਾਜ ਤੇ ਆਪਣਾ, ਕਾਂਗਰਸ ਦਾ ਰਾਜ ਲਿਆਉਣਾ ਚਾਹੁੰਦੀ ਹੈ ! ਇਹ ਗਲ ਓਦੋਂ ਹੋਰ ਵੀ ਸਾਫ਼ ਹੋ ਗਈ ਜਦੋਂ 1978 ਵਿਚ ਅਖੰਡ ਕੀਰਤਨੀ ਜਥੇ ਦੇ 13 ਸਿੰਘ, ਨਿਰੰਕਾਰੀ ਗੁਰੂ ਬਾਬਾ ਗੁਰਬਚਨ ਸਿੰਘ ਨੂ, ਓਹਦੇ ਵੱਲੋਂ ਗੁਰੂ ਗਰੰਥ ਸਾਹਬ ਜੀ ਦੀ ਬੇਅਦਬੀ ਰੋਕਣ ਲਈ ਅਤੇ ਸਮਝਾਓਣ ਲਈ ਗਏ ਤਾ ਓਸਦੇ ਮਿਸਨ ਦੇ ਹਥਿਆਰ ਬੰਦ ਗਾਰਡਸ ਨੇ ਓਹਨਾ ਨਿਹਥੇ ਸਿੰਘਾਂ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਤੇ ਥਾਂਇ ਹੀ ਓਹ ਸਬ 13 ਬੰਦਿਆਂ ਨੂ ਸ਼ਹੀਦ ਕਰ ਦਿੱਤਾ !!ਜਦੋਂ ਓਹਨਾ ੧੩ ਨਿਹਥੇ ਸਿੰਘਾਂ ਦੀ ਸ਼ਹੀਦੀ ਦੀ ਖਬਰ ਸੰਤ ਜਰਨੈਲ ਸਿੰਘ ਜੀ ਕੋਲ ਪੁਜੀ ਤਾਂ ਓਹਨਾ ਨਿਰੰਕਾਰੀਆਂ ਦੇ ਖਿਲਾਫ਼ ਖੁਲੀ ਲੜਾਈ ਦਾ ਐਲਾਨ ਕਰ ਦਿੱਤਾ ਪਰ ਪੰਜਾਬ ਸਰਕਾਰ ਨੇ ਨਿਰੰਕਾਰੀ ਗੁਰੂ ਦੇ ਪੰਜਾਬ ਤੋ ਸੁਰਖਿਅਤ ਬਾਹਰ ਦਿੱਲੀ ਜਾਣ ਦਾ ਪਰਬੰਧ ਕਰ ਦਿੱਤਾ, ਜਦੋਂ ਕੀ ਉਸਦੇ ਉਤੇ ਅਤੇ ਉਸਦੇ ਹਥਿਆਰ ਬੰਦ ਬੰਦਿਆਂ ਉਤੇ ਓਹਨਾ 13 ਨਿਰਦੋਖ ਅਤੇ ਨਿਹਥੇ ਬੰਦਿਆਂ ਨੂ ਮਾਰਣ ਦਾ ਮੁਕਦਮਾ ਚਲਣਾ ਚਾਹੀਦਾ ਸੀ ! ਪੰਜਾਬ ਸਰਕਾਰ ਦੀ ਅਤੇ ਦਿੱਲੀ ਸਰਕਾਰ ਦੀ ਮਿਲ ਗੋਬੀ ਨਾਲ ਕੀਤੇ ਏਸ ਪਰਪੰਚ ਤੋ ਸਿੰਘਾਂ ਨੂ ਰੋਹ ਚੜ ਗਿਆ, ਪੰਜਾਬ ਦੇ ਸਿਖ ਸਮਝ ਗਏ ਕੀ ਵਕਤ ਦੀ ਹਿੰਦੂ ਸਰਕਾਰ ਓਹਨਾ ਨਾਲ ਕੀ ਖੇਡ ਕਰ ਰਹੀ ਹੈ !


ਜਿਥੇ ਤਾ ਓਹਨਾ ਦੋਖੀਆਂ ਹਤਿਆਰਿਆਂ ਤੇ ਕ਼ਤਲ ਦੇ ਮੁਕਦਮੇ ਚਲਣੇ ਚਾਹੀਦੇ ਸੀ, ਓਥੇ ਓਹਨਾ ਜਾਲਮਾ ਦੇ ਸੁਰਖਿਅਤ ਦਿੱਲੀ ਤਕ ਜਾਣ ਦਾ ਰਸਤਾ ਦੇ ਦਿੱਤਾ ਗਿਆ ! ਪੰਜਾਬ ਕੇਸਰੀ ਅਖਬਾਰ ਦੇ ਮਾਲਕ ਅਤੇ ਪੰਜਾਬ ਸਰਕਾਰ ਦੇ ਹਿੰਦੂ ਮੰਤਰੀ ਲਾਲਾ ਜਗਤ ਨਾਰਾਇਣ ਨੇ ਆਪਣੇ ਰਸੂਖ ਦਾ ਪੂਰਾ ਫਾਇਦਾ ਚੁਕਦੇ ਹੋਏ, ਨਿਰੰਕਾਰੀ ਗੁਰੂ ਦੇ ਦਿੱਲੀ ਸੁਰਖਿਅਤ ਪੁਜਣ ਦੇ ਪਰਬੰਧ ਕੀਤੇ ਅਤੇ ਖੁਲੇ ਲਫਜਾਂ ਵਿਚ ਸਿਖਾਂ ਨੂ ਹੀ ਇਸ ਘਟਨਾ ਲਈ ਜੁਮੇਵਾਰ ਗਰਦਾਨਿਆ ! ਅਖੀਰ ਇਸ ਤਰਫਦਾਰੀ ਅਤੇ ਸਿੰਘਾਂ ਅਤੇ ਪੰਜਾਬ ਨਾਲ ਕੀਤੇ ਇਸ ਗੱਦਾਰੀ ਦਾ ਮੁਲ ਉਸਨੁ ਆਪਣੀ ਜਾਣ ਤੋ ਹਥ ਧੋ ਕੇ ਦੇਣਾ ਪਿਆ ! ਉਸ ਗਦ੍ਦਾਰ ਨੂ ਸਿੰਘਾਂ ਨੇ ਗੋਲੀ ਮਾਰ ਦਿੱਤੀ ਤੇ ਉਸਦਾ ਕੰਮ ਮੁਕਾ ਦਿੱਤਾ ! ਉਸਦੇ ਪੁੱਤਰ ਨੇ ਉਹੋ ਰਾਹ ਤੇ ਪੈਰ ਰਖੇ ਤੇ ਸਿਖਾਂ ਨਾਲ ਦੁਸ੍ਮਨੀ ਲਈ, ਉਸ ਆਪਨੇ ਪਿਓ ਦੀ ਗਲਤੀ ਤੋ ਸਬਕ ਨਾ ਲਿਆ ਤੇ ਸਿੰਘਾਂ ਨਾਲ ਵੈਰ ਮੋ਼ਲ ਲਿਆ ! ਉਸਦਾ ਵੀ ਉਹੋ ਅੰਜਾਮ ਹੋਇਆ ਜੋ ਉਸਦੇ ਗਦ੍ਦਾਰ ਪਿਤਾ ਦਾ ਹੋਇਆ ਸੀ ! ਉਸਨੁ ਵੀ ਗੋਲੀ ਮਾਰ ਦਿੱਤੀ ਸਿੰਘਾਂ ਨੇ !!ਉਸ ਵੇਲੇ ਪੰਜਾਬ ਵਿਚ ਕੁਝ ਅਨ੍ਸੁਖਾਂਵੀ ਘਟਨਾਵਾਂ ਵੀ ਹੋਈਆਂ, ਕੁਝ ਹਿੰਦੂ ਵੀਰਾਂ ਨੂ ਬੱਸਾਂ ਵਿਚੋਂ ਕੱਡ ਕੇ ਗੋਲੀ ਮਾਰ ਦਿੱਤੀ ਗਈ ! ਕੁਝ ਕਹਿੰਦੇ ਨੇ ਕਿ ਇਹ ਖਾੜਕੁ ਸਿੰਘਾਂ ਦਾ ਕੰਮ ਸੀ ਪਰ ਕੁਝ ਮੇਰੇ ਜਹੇ ਖੋਜੀ ਬੰਦੇ ਇਸ ਨਤੀਜੇ ਤੇ ਪੁਜੇ ਕਿ ਓਸ ਵੇਲੇ ਅਕਾਲੀ ਦਲ ਅਤੇ ਸੰਤ ਲੋਂਗੋਵਾਲ ਵੱਲੋਂ ਚਲਾਈ ਜਾ ਰਹੀ 'ਧਰਮ ਯੁਧ ਮੋਰਚਾ' ਤੇ ਸਿੰਘਾਂ ਦਾ ਇਸ ਵਿਚ ਵਧ ਚੜ ਕੇ ਹਿੱਸਾ ਲੈਣਾ, ਸਰਕਾਰ ਤੋ ਬਰਦਾਸ਼ਤ ਨਹੀ ਸੀ ਹੋ ਰਿਹਾ ਅਤੇ ਸਿੰਘਾਂ ਦੀ ਅਤੇ ਸੰਤ ਜੀ ਦੀ ਚੜਤ ਤੋ ਓਹ ਘਬਰਾ ਗਈ ਸੀ ! ਸਰਕਾਰ ਕਿਸੇ ਵੀ ਮੁਲ ਤੇ ਇਸ ਮੁਹਿਮ ਨੂ ਠੱਲ ਪਾਓਣਾ ਚਾਹੁੰਦੀ ਸੀ ! ਇਸ ਲਈ ਸਰਕਾਰ ਨੇ ਕਈ ਉਪਰਾਲੇ ਵੀ ਕੀਤੇ !!ਸਰਕਾਰ ਨੇ ਆਪਣੇ ਵੱਲੋਂ ਕੁਝ ਝੂਠੀਆਂ ਖਾੜਕੂ ਸਿਖ ਜਥੇਬੰਦੀਆਂ ਤਿਆਰ ਕੀਤੀਆਂ ਜੋ ਸਿਖਾਂ ਦਾ ਭੇਖ ਧਰ ਕੇ ਬੱਸਾਂ ਵਿਚੋਂ ਹਿੰਦੁਆਂ ਨੂ ਲਾਹ ਕੇ ਮਾਰ ਦਿੰਦੇ ਸੀ ਤੇ ਸਿਖਾਂ ਦਾ ਨਾਮ ਲਾ ਦਿੰਦੇ ਸੀ ਜਿਸ ਨਾਲ ਪੰਜਾਬ ਦੇ ਵਿਚ ਲੋਕੀ ਇਹਨਾ ਸਿਖਾਂ ਦੇ ਖਿਲਾਫ਼ ਹੋ ਜਾਣ ਤੇ ਸਰਕਾਰ ਨੂ ਸਹਯੋਗ ਕਰਨ ! ਸਰਕਾਰ ਸੰਤ ਜਰਨੈਲ ਸਿੰਘ ਜੀ ਦੀ ਪਾਪੁਲੇਰਿਟੀ (ਪ੍ਰਸਿਧ) ਵਧ ਹੋ ਜਾਣ ਨੂ ਵੀ ਬਰਦਾਸ਼ਤ ਨਹੀਂ ਸੀ ਕਰ ਰਹੀ, ਇਸ ਲਈ ਸਰਕਾਰ ਨੇ ਇਹ ਸਾਰੇ ਕਤਲਾਂ ਲਈ ਸੰਤ ਜੀ ਨੂ ਹੀ ਜੁਮੇਵਾਰ ਠਹਿਰਾਇਯਾ ! ਪਰ ਸਿਧੇ ਟਕਰਾਓ ਤੋਂ ਸਰਕਾਰ ਵੀ ਘ੍ਬਰਾਓੰਦੀ ਸੀ ਇਸ ਲਈ ਓਸ ਵੇਲੇ ਦੀ ਪੰਜਾਬ ਦੀ ਕਾਂਗਰਸੀ ਸਰਕਾਰ ਦੇ ਮੁਖੀ ਦਰਬਾਰਾ ਸਿੰਘ ਨੇ ਫੌਜ਼ ਤੋਂ ਦਮਦਮੀ ਟਕਸਾਲ ਦੇ ਮੁਖ ਠਿਕਾਨੇ ਚੋਕ ਮਹਿਤਾ ਨੂ ਟੈਂਕਾਂ ਨਾਲ ਉਡਾਓੰਣ ਲਈ ਫੌਜ਼ ਦੀ ਮਦਦ ਮੰਗੀ ਪਰ ਓਸ ਵੇਲੇ ਦੇ ਭਾਰਤ ਸਰਕਾਰ ਦੇ, ਪਛਮੀ ਖੇਤਰ ਦੇ ਫੌਜ਼ ਦੇ ਮੁਖੀ ਜਨਰਲ ਸਿਨਹਾ ਜੀ ਨੇ ਇਹ ਮੰਗ ਮਨਣ ਤੋ ਮਨਾ ਕਰ ਦਿੱਤੀ ! ਅਤੇ ਜਵਾਬ ਦਿੱਤਾ ਕੀ ਫੌਜ਼ ਦੇ ਸਿਖਾਂ ਦੇ ਹਿਰਦੇ ਇਸ ਫੌਜੀ ਕਾਰਵਾਈ ਨਾਲ ਹਲੁਨੇ ਜਾਣਗੇ ਇਸ ਲਈ ਓਹ ਇਸ ਦੀ ਇਜਾਜ਼ਤ ਨਹੀਂ ਦੇ ਸਕਦੇ !!ਇਸ ਇਨਕਾਰੀ ਦੀ ਸਜਾ ਓਹਨਾ ਨੂ ਬਾਅਦ ਵਿਚ ਆਪਣੀ ਤਰੱਕੀ ਤੋ ਵਾਂਜੇ ਕਰ ਕੇ ਦਿੱਤੀ ਗਈ , ਓਹਨਾ ਨੂ ਭਾਰਤੀ ਫੌਜ਼ ਦੇ ਮੁਖੀ ਹੋਣ ਤੋਂ ਸਰਕਾਰ ਬੇ-ਇਮਾਨ ਹੋ ਗਈ !!


Make the world eco-friendly through MSN Green Drag n' drop