ਸਿੱਖੀ ਧਰਮ ਭੁੱਲ ਕੇ ਖੁੱਦ ਬਾਦਲ ਪਰਿਵਾਰ ਲੈ ਰਿਹਾ ਜ਼ੋਤਸ਼ੀਆਂ ਦਾ ਆਸਰਾ
ਬਾਦਲ ਨੂੰ ਫਕਰੇ ਏ ਕੌਮ ਪੰਥ ਰਤਨ ਦਾ ਐਵਾਰਡ ਦੇਣਾ ਸਿੱਖੀ ਸਿਧਾਤਾਂ ਦੇ ਖਿਲਾਫ- ਭਾਈ ਮੌੜ
ਬਾਦਲ ਨੇ ਆਪਣੀ ਜੇਬ ਵਿੱਚੋਂ ਨਹੀ ਬਲਕਿ ਸਰਕਾਰੀ ਖਜ਼ਾਨੇ ਵਿੱਚੋਂ ਖਰਚੀ 300 ਕਰੌੜ ਦੀ ਰਾਸ਼ੀ

ਭਦੌੜ 27 ਨਵੰਬਰ (ਸਾਹਿਬ) ਬੀਤੇ ਦਿਨੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ ਦੇ ਮੁੜ ਉਦਘਾਟਨ ਮੌਕੇ ਆਯੋਜਿਤ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਅਕਾਲ ਤਖਤ ਸਾਹਿਬ ਦੇ ‘ਜਥੇਦਾਰ‘ ਗਿਆਨੀ ਗੁਰਬਚਨ ਸਿੰਘ ਨੇ ਇਹ ਹੁਕਮ ਸੁਣਾਇਆ ਕਿ ਪੰਜਾਬ ਦੇ ਮੁ¤ਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰ੍ਰਕਾਸ਼ ਸਿੰਘ ਬਾਦਲ ਦੀ ‘ਸੇਵਾਵਾਂ‘ ਨੂੰ ਦੇਖਦੇ ਹੋਏ ਉਨਾਂ ਨੂੰ 5 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੇ ਸਮਾਗਮ ਆਯੋਜਿਤ ਕਰਕੇ ਫਕਰ ਏ ਕੌਮ ਪੰਥ ਰਤਨ ਐਵਾਰਡ ਦਿ¤ਤਾ ਜਾਵੇਗਾ। ਨਾਲ ਹੀ ਉਨਾ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਹਦਾਇਤ ਕੀਤੀ ਕਿ ਉਹ ਇਸ ਸਮਾਗਮ ਵਿਚ ਜਰੂਰ ਭਾਗ ਲੈਣ, ਜੋ ਕਿ ਸਿੱਖੀ ਸਿਧਾਤਾਂ ਦੇ ਵਿਰੁੱਧ ਹੈ ਅਤੇ ਸਮੂਹ ਸਿੱਖ ਕੌਮ ਦਾ ਅਪਮਾਨ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਿਤ ਲਹਿਰ ਦੇ ਪ੍ਰਚਾਰਕ ਭਾਈ ਜਗਸੀਰ ਸਿੰਘ ਮੌੜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਭਾਈ ਮੌੜ ਨੇ ਆਖਿਆ ਕਿ ਗਿਆਨੀ ਗੁਰਬਚਨ ਸਿੰਘ ਦੀ ਨਜਰ ਵਿਚ ਪ੍ਰਕਾਸ਼ ਸਿੰਘ ਬਾਦਲ ਵ¤ਲੋ ਵਿਰਾਸਤ ਏ ਖਾਲਸਾ ਦੇ ਕੰਮ ਨੂੰ ਨੇਪੇਰੇ ਚਾੜਣ ਬਹੁਤ ਵ¤ਡੀ ਪ੍ਰਾਪਤੀ ਹੈ ਪ੍ਰੰਤੂ ਉਨਾਂ ਇਸ ਗ¤ਲ ਨੂੰ ਨਜਰਅੰਦਾਜ ਕੀਤਾ ਕਿ ਇਸ ਪ੍ਰੋਜੈਕਟ ਨੂੰ ਖਤਮ ਕਰਨ ਲਈ ਸਰਕਾਰੀ ਖਜ਼ਾਨੇ ਵਿੱਚੋਂ 300 ਕਰੋੜ ਤੋ ਵ¤ਧ ਰਾਸ਼ੀ ਖਰਚ ਕੀਤੀ ਗਈ ਅਤੇ 12 ਸਾਲ ਤੋ ਵ¤ਧ ਦਾ ਸਮਾ ਲ¤ਗਾ ਹੈ ਅਤੇ ਪ੍ਰੋਜੈਕਟ ਵਿਚ ਇੰਨੀ ਜਿਆਦਾ ਦੇਰੀ ਅਤੇ ਅਜੇ ਵੀ ਬਹੁਤ ਸਾਰੀਆਂ ਖਾਮੀਆਂ ਬਦਲੇ
ਬਾਦਲ ਦਾ ਸਨਮਾਨ ਜੱਥੇਦਾਰਾਂ ਲਈ ਚਮਚਾਗਿਰੀ ਹੈ, ਭਾਈ ਮੌੜ ਨੇ ਬਾਦਲ ਨੂੰ ਐਵਾਰਡ ਦੇਣ ਤੇ ਤੁਰੰਤ ਟਿ¤ਪਣੀ ਕਰਦੇ ਹੋਏ ਕਿਹਾ ਹੈ ਕਿ ਬਾਦਲ ਨੂੰ ਇਹ ਸਨਮਾਨ ਦੇਣਾ ਜਾਇਜ ਨਹੀਂ। ਭਾਈ ਮੌੜ ਨੇ ਆਖਿਆ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਡੇਰਿਆਂ ਦੀ ਸਰਨ ਵਿੱਚ ਜਾਕੇ ਆਪਣੇ ਵੋਟ ਬੈਂਕ ਲਈ ਦੇਹਧਾਰੀ ਗੁਰੂ ਡੂੰਮਾਂ ਦਾ ਸਹਾਰਾ ਲਿਆ ਹੈ ਜਦਕਿ ਸਿੱਖ ਕੌਮ ਲਈ ਬਾਦਲ ਨੇ ਆਪਣੀ ਜੇਬ ਵਿੱਚੋਂ ਅਜਿਹਾ ਕੀ ਕੀਤਾ ਕਿ ਉਹਨਾਂ ਨੂੰ ਅਜਿਹਾ ਮਹਾਨ ਐਵਾਰਡ ਦਿੱਤਾ ਜਾਵੇ। ਭਾਈ ਮੌੜ ਨੇ ਬਾਦਲ ਪਰਿਵਾਰ ਗੱਲਾਂ ਸਿੱਖੀ ਸਿਧਾਂਤ ਦੀਆਂ ਕਰਦਾ ਹੈ ਭਰ ਖੁੱਦ ਸਿੱਖੀ ਧਰਮ ਨੂੰ ਭੁਲਾ ਕੇ ਜੋਤਸ਼ੀਆਂ ਦੀ ਸ਼ਰਨ ਲੈ ਰਿਹਾ ਹੈ ਜੋ ਕਿ ਬਾਦਲ ਪਰਿਵਾਰ ਦੀਆਂ ਉਗਲੀਆਂ ਵਿੱਚ ਪਾਈਆਂ ਅਗੂੰਠੀਆਂ ਤੋਂ ਪ੍ਰਤੀਤ ਹੋ ਰਿਹਾ ਹੈ।