ਵਿਰਾਸਤ ਏ ਖਾਲਸਾ ਵਿਚ ਸਿੱਖ ਪੰਥ ਹੀਰ ਰਾਂਝਾ, ਸੋਹਣੀ ਮਹੀਂਵਾਲ, ਸੱਸੀ ਪੁੰਨੂ ਦੀਅ ਤਸਵੀਰਾਂ ਨਹੀਂ ਬਲਕਿ ਸੰਤ ਜਰਨੈਲ ਸਿੰਘ ਭਿੰਡਰਵਾਲੇ, ਜੁਝਾਰੂ ਸ਼ਹੀਦਾਂ ਅਤੇ ਸਾਕਾ ਨੀਲਾ ਤਾਰਾਂ ਨਾਲ ਸੰਬੰਧਤ ਤਸਵੀਰਾਂ ਦੇਖਣ ਦੀਆਂ ਇੱਛੁਕ ਹਨ ; ਬਾਦਲ ਨੇ ਅਜੇ ਤੱਕ ਇਹ ਸਪਸ਼ੱਟ ਨਹੀਂ ਕੀਤਾ ਕਿ ਕੀ ਇਹ ਤਸਵੀਰਾਂ ਵਿਰਾਸਤੀ ਕੰਪਲੈਕਸ ਵਿਚ ਹੋਣਗੀਆਂ ਜਾਂ ਫੇਰ ਨਹੀਂ ;

ਚੰਡੀਗੜ26 ਨਵੰਬਰ (ਗੁਰਪ੍ਰੀਤ ਮਹਿਕ) : ਕਲ੍ਹ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਵਿਰਾਸਤ ਏ ਖਾਲਸਾ ਸਮਾਗਮ ਨੂੰ ਭਾਵੇਂ ਸ਼੍ਰੋਮਣੀ ਅਕਾਲੀ ਦਲ ਆਪਣੀ ਵੱਡੀ ਪ੍ਰਾਪਤ ਸਮਝ ਰਿਹਾ ਹੈ, ਪ੍ਰੰਤੂ ਪਾਰਟੀ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਇਹ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੌਣਾਂ ਵਿਚ ਵਿਰਾਸਤ ਏ ਖਾਲਸਾ ਪ੍ਰੋਜੈਕਟ ਦਾ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਨੂੰ ਦਾ ਕਿੰਨਾ ਕੁ ਸਿਆਸੀ ਲਾਹਾ ਪ੍ਰਾਪਤ ਹੋਵੇਗਾ।
ਕਲ੍ਹ ਸਵੇਰ ਸਮੇਂ ਉਦਘਾਟਨ ਸਮਾਰੋਹ ਦੌਰਾਨ ਸ: ਪਰਕਾਸ਼ ਸਿੰਘ ਬਾਦਲ ਦੇ ਚੇਹਰੇ ਤੋ ਕੋਈ ਰੋਣਕ ਨਹੀਂ ਦਖਾਈ ਸੀ, ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਸ: ਬਾਦਲ ਨੂੰ ਵਿਰਾਸਤ ਏ ਖਾਲਸਾ ਦੀਆਂ ਕਈ ਕਮੀਆਂ ਕਾਰਨ ਵਿਰੋਧ ਹੋਣ ਦੀ ਜਾਣਕਾਰੀ ਮਿਲ ਚੁੱਕੀ ਹੈ। ਸ: ਬਾਦਲ ਵਿਰਾਸਤੀ ਕੰਪਲੈਕਸ ਵਿਚ ਮੌਜੂਦ ਹੀਰ ਰਾਂਝਾ, ਸੋਹਣੀ ਮਹੀਂਵਾਲ, ਸੱਸੀ ਪੁੰਨੂ ਆਦਿ ਦੀਆਂ ਤਸਵੀਰਾਂ ਨੂੰ ਪੰਜਾਬੀ ਵਿਰਾਸਤ ਨਾਲ ਤਾਂ ਜੋੜ ਸੱਕਦੇ ਹਨ, ਪ੍ਰੰਤੁ ਖਾਲਸਾ ਵਿਰਾਸਤ ਦਾ ਹਿੱਸਾ ਨਹੀਂ ਬਣਾ ਸਕਦੇ । ਸਿੱਖ ਕੌਮ ਇਹ ਤਸਵੀਰਾ ਨਹੀਂ ਬਲਕਿ ਸੰਤ ਜਰਨੈਲ ਸਿੰਘ ਭਿੰਡਰਵਾਲੇ, ਜੁਝਾਰੂ ਸ਼ਹੀਦਾਂ ਅਤੇ ਸਾਕਾ ਨੀਲਾ ਤਾਰਾਂ ਨਾਲ ਸੰਬੰਧਤ ਤਸਵੀਰਾਂ ਵਿਰਾਸਤ ਏ ਖਾਲਸਾ ਵਿਖੇ ਦੇਖਣ ਦੀਆਂ ਇੱਛੁਕ ਹਨ, ਪ੍ਰੰਤੂ ਸ: ਬਾਦਲ ਨੇ ਅਜੇ ਤੱਕ ਇਹ ਸਪਸਟ ਨਹੀਂ ਕੀਤਾ ਕਿ ਕੀ ਇਹ ਤਸਵੀਰਾਂ ਵਿਰਾਸਤੀ ਕੰਪਲੈਕਸ ਵਿਚ ਹੋਣਗੀਆਂ ਜਾਂ ਫੇਰ ਨਹੀਂ। ਭਾਜਪਾ ਪਹਿਲੇ ਦਿਨ ਤੋ ਹੀ ਸੰਤ ਭਿੰਡਰਵਾਲਿਆਂ ਦਾ ਵਿਰੋਧ ਕਰਦੀ ਆ ਰਹੀ ਹੈ, ਪ੍ਰੰਤੂ ਸ: ਬਾਦਲ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਘਿਓ ਖਿਚੜੀ ਸਰਕਾਰ ਨੇ ਇਹ ਆਮ ਲੋਕਾਂ ਲਈ 27 ਨਵੰਬਰ ਤੋ ਖੋਲਣਾ ਹੈ, ਇਸ ਤੋ ਬਾਅਦ ਪਾਰਖੂ ਪੰਜਾਬੀਆਂ ਦੀ ਨਜਰ ਦਿੱਸੇਗੀ ਕਿ 300 ਕਰੋੜ ਰੁਪਏ ਤੋ ਵੱਧ ਖਰਚ ਕੇ ਅਤੇ 12 ਸਾਲ ਤੋ ਜਿਆਦਾ ਸਮਾਂ ਲਗਾ ਕੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਵਿਰਾਸਤ ਏ ਖਾਲਸਾ ਦੇ ਨਾਂ ਤੇ ਕੀ ਦਿੱਤਾ।
ਸਮਾਗਮ ਵਿਚ ਇਹ ਸ਼ਾਮਲ ਲੋਕ ਇਹ ਹੈਰਾਨ ਸਨ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਇਹ ਕੀ ਮਜਬੂਰੀ ਸੀ ਕਿ ਉਨ੍ਹਾਂ ਸ: ਪਰਕਾਸ਼ ਸਿੰਘ ਬਾਦਲ ਨੂੰ ਫਕਰ ਏ ਕੌਮ ਪੰਥ ਰਤਨ ਦੇ ਐਵਾਰਡ ਇਹ ਕਹਿ ਦੇ ਦੇਣ ਦਾ ਐਲਾਨ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਤੋ ਬਾਅਦ ਸ: ਬਾਦਲ ਨੇ ਐਡਾ ਵੱਡਾ ਕੰਮਾਂ ਕੀਤਾ ਹੈ। ਪੰਥਕ ਜਥੇਬੰਦੀਆਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇਸ ਐਲਾਨ ਤੋ ਬਾਅਦ ਤੁਰੰਤ ਇਸ ਫੈਸਲੇ ਤੇ ਟਿੱਪਣੀ ਕਰਦੇ ਹੋਏ, ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਐਵਾਰਡ ਦੇਣ ਤੋ ਪਹਿਲਾਂ ਗਿਆਨੀ ਗੁਰਬਚਨ ਸਿੰਘ ਨੇ ਸ਼ਾਇਦ ਇਹ ਨਹੀਂ ਸੋਚਿਆ ਕਿ ਸ: ਪਰਕਾਸ਼ ਸਿੰਘ ਬਾਦਲ ਦੀ ਕੀ ਕੁਰਬਾਨੀ ਹੈ, ਸਿੱਖ ਪੰਥ ਨੂੰ ਕਿੰਨੀ ਕੁ ਦੇਣ ਹੈ ਅਤੇ ਸ: ਬਾਦਲ ਕਿੰਨੇ ਕੁ ਪੰਥਕ ਸੋਚ ਦੇ ਮਾਲਕ ਹਨ। ਪੰਜਾਬ ਵਿਚ ਪਿਛਲੇ ਸਮੇਂ ਕਈ ਵਿਵਾਦ ਪੈਦਾ ਹੋਏ ਹਨ, ਜਿਨ੍ਹਾਂ ਬਾਰੇ ਸ: ਬਾਦਲ ਨੇ ਆਪਣੀ ਅੱਖਾਂ ਬੰਦ ਰੱਖੀਆਂ ਅਤੇ ਕੋਈ ਸਖਤ ਸਟੈਂਡ ਨਹੀਂ ਲਿਆ। ਸਾਰੇ ਸਿੱਖ ਪੰਥ ਨੂੰ ਇਸ ਗੱਲ ਦਾ ਪਤਾ ਹੈ ਕਿ ਸ: ਬਾਦਲ ਸੱਤਾ ਸੁੱਖ ਅਜੇ ਹੋਰ ਭੋਗਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਪੰਥਕ ਮੁੱਦਿਆਂ ਤੇ ਵੀ ਸਮਝੌਤਾ ਕਰ ਲੈਂਦੇਂ ਹਨ, ਜਿਨ੍ਹਾਂ ਤੇ ਉਨ੍ਹਾਂ ਨੂੰ ਸਖਤ ਸਟੈਂਡ ਲੈਣ ਦੀ ਲੋੜ ਹੈ। ਬਾਦਲ ਪਰਿਵਾਰ ਤੇ ਸਮੇਂ ਸਮੇਂ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਜੇ ਸਰਕਾਰੀ ਪੱਧਰ ਤੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਕਈ ਮਾਮਲੇ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਲੋਕਪਾਲ ਕੋਲ ਵਿਚਾਰ ਆਧੀਨ ਹਨ।